ਤੇਲੰਗਾਨਾ ਦੀਆਂ 119 ਸੀਟਾਂ ‘ਤੇ ਵੋਟਿੰਗ : ਅੱਲੂ ਅਰਜੁਨ, ਜੂਨੀਅਰ ਐਨਟੀਆਰ ਅਤੇ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਨੇ ਪਾਈ ਵੋਟ

ਤੇਲੰਗਾਨਾ ਦੀਆਂ 119 ਸੀਟਾਂ ‘ਤੇ ਵੋਟਿੰਗ : ਅੱਲੂ ਅਰਜੁਨ, ਜੂਨੀਅਰ ਐਨਟੀਆਰ ਅਤੇ ਸਾਬਕਾ ਕ੍ਰਿਕਟਰ ਅਜ਼ਹਰੂਦੀਨ ਨੇ ਪਾਈ ਵੋਟ

ਇਸ ਵਾਰ ਸੱਤਾਧਾਰੀ ਬੀਆਰਐਸ, ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ। ਸਾਲ 2018 ਵਿੱਚ ਬੀਆਰਐਸ ਨੂੰ 88, ਕਾਂਗਰਸ ਨੂੰ 19 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਭਾਜਪਾ ਦੇ ਖਾਤੇ ਵਿੱਚ ਸਿਰਫ਼ ਇੱਕ ਸੀਟ ਆਈ ਸੀ।

ਕਾਂਗਰਸ ਪਾਰਟੀ ਨੇ ਤੇਲੰਗਾਨਾ ‘ਚ ਕੇਸੀਆਰ ਦੀ ਸਰਕਾਰ ਨੂੰ ਹਟਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਇਹ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਮੁਤਾਬਕ ਸਵੇਰੇ 9 ਵਜੇ ਤੱਕ 8.52 ਫੀਸਦੀ ਵੋਟਿੰਗ ਹੋ ਚੁੱਕੀ ਹੈ।

ਸਾਬਕਾ ਕ੍ਰਿਕਟਰ ਅਤੇ ਜੁਬਲੀ ਹਿਲਸ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਅਜ਼ਹਰੂਦੀਨ ਨੇ ਆਪਣੇ ਪਰਿਵਾਰ ਨਾਲ ਆਪਣੀ ਵੋਟ ਪਾਈ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਹੈਦਰਾਬਾਦ ਵਿੱਚ ਵੋਟ ਪਾਈ। ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ, ਮੁੱਖ ਮੰਤਰੀ ਕੇਸੀਆਰ ਦੇ ਪੁੱਤਰ ਅਤੇ ਮੰਤਰੀ ਕੇਟੀਆਰ, ਧੀ ਕੇ ਕਵਿਤਾ ਨੇ ਵੀ ਬੰਜਾਰਾ ਹਿਲਜ਼ ਵਿੱਚ ਵੋਟ ਪਾਈ।

ਇਸ ਤੋਂ ਇਲਾਵਾ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ, ਜੂਨੀਅਰ ਐਨਟੀਆਰ, ਚਿਰੰਜੀਵੀ ਅਤੇ ਆਸਕਰ ਜੇਤੂ ਗੀਤ ਨਟੂ-ਨਟੂ ਦੇ ਸੰਗੀਤਕਾਰ ਐਮ.ਐਮ ਕਿਰਵਾਨੀ ਨੇ ਵੀ ਵੋਟ ਪਾਈ। ਰਾਜ ਚੋਣ ਕਮਿਸ਼ਨ ਅਨੁਸਾਰ ਰਾਜ ਵਿੱਚ 3.17 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚੋਂ 8 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ। ਰਾਸ਼ਟਰੀ ਅਤੇ ਰਾਜ ਪੱਧਰ ‘ਤੇ 109 ਪਾਰਟੀਆਂ ਦੇ ਕੁੱਲ 2290 ਉਮੀਦਵਾਰ ਚੋਣ ਮੈਦਾਨ ‘ਚ ਹਨ। ਸੂਬੇ ਵਿੱਚ 35 ਹਜ਼ਾਰ 655 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 511 ਕੇਂਦਰ ਸੰਵੇਦਨਸ਼ੀਲ ਹਨ। ਇਹ ਸਾਰੇ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦੇ ਹਨ ਅਤੇ ਨਕਸਲ ਪ੍ਰਭਾਵਿਤ ਹਨ।

ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 100 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਨਤੀਜੇ 3 ਦਸੰਬਰ ਨੂੰ ਆਉਣਗੇ। ਤੇਲੰਗਾਨਾ ਵਿਧਾਨ ਸਭਾ ਦਾ ਕਾਰਜਕਾਲ 16 ਜਨਵਰੀ 2024 ਨੂੰ ਖਤਮ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਪਿਛਲੀ ਵਾਰ ਦਸੰਬਰ 2018 ਵਿੱਚ ਹੋਈਆਂ ਸਨ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਨੇ ਸਰਕਾਰ ਬਣਾਈ ਸੀ। ਚੰਦਰਸ਼ੇਖਰ ਰਾਓ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। TRS ਦਾ ਨਾਮ ਹੁਣ BRS (ਭਾਰਤ ਰਾਸ਼ਟਰ ਸਮਿਤੀ) ਹੋ ਗਿਆ ਹੈ। ਇਸ ਵਾਰ ਸੱਤਾਧਾਰੀ ਬੀਆਰਐਸ, ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧਾ ਮੁਕਾਬਲਾ ਹੈ। ਸਾਲ 2018 ਵਿੱਚ ਬੀਆਰਐਸ ਨੂੰ 88, ਕਾਂਗਰਸ ਨੂੰ 19 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਭਾਜਪਾ ਦੇ ਖਾਤੇ ਵਿੱਚ ਸਿਰਫ਼ ਇੱਕ ਸੀਟ ਆਈ ਸੀ।