ਜਰਮਨੀ ‘ਚ ਆਯੁਰਵੇਦ ਨਾਲ ਹੋ ਰਿਹਾ ਪਾਰਕਿੰਸਨ ਰੋਗ ਦਾ ਇਲਾਜ, ਸ਼ਾਕਾਹਾਰੀ-ਯੋਗਾ ‘ਤੇ ਅਧਾਰਿਤ ਹੈ ਇਲਾਜ਼

ਜਰਮਨੀ ‘ਚ ਆਯੁਰਵੇਦ ਨਾਲ ਹੋ ਰਿਹਾ ਪਾਰਕਿੰਸਨ ਰੋਗ ਦਾ ਇਲਾਜ, ਸ਼ਾਕਾਹਾਰੀ-ਯੋਗਾ ‘ਤੇ ਅਧਾਰਿਤ ਹੈ ਇਲਾਜ਼

ਪਿਛਲੇ 14 ਸਾਲਾਂ ਤੋਂ, ਆਯੁਰਵੇਦ ਨੂੰ ਜਰਮਨੀ ਦੇ ਹੈਟਿੰਗਨ ਵਿੱਚ ਪ੍ਰੋਟੈਸਟੈਂਟ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਵਿੱਚ ਮਰੀਜ਼ਾਂ ਦੇ ਇਲਾਜ ਵਿੱਚ ਇੱਕ ਪੂਰਕ ਵਿਧੀ ਵਜੋਂ ਵਰਤਿਆ ਜਾਂਦਾ ਹੈ।


ਆਯੁਰਵੇਦ ਦਾ ਜਨਮਦਾਤਾ ਭਾਰਤ ਹੈ, ਪਰ ਹੁਣ ਸਾਰੀ ਦੁਨੀਆਂ ਆਯੁਰਵੇਦ ਦਾ ਲੋਹਾ ਮੰਨ ਰਹੀ ਹੈ। ਜਰਮਨੀ ਵਿੱਚ ਪਾਰਕਿੰਸਨ ਰੋਗ (ਨਸਾਂ ਨਾਲ ਸਬੰਧਤ ਰੋਗ) ਦਾ ਇਲਾਜ ਆਯੁਰਵੈਦਿਕ ਢੰਗ ਨਾਲ ਕੀਤਾ ਜਾ ਰਿਹਾ ਹੈ। ਪਿਛਲੇ 14 ਸਾਲਾਂ ਤੋਂ, ਆਯੁਰਵੇਦ ਨੂੰ ਜਰਮਨੀ ਦੇ ਹੈਟਿੰਗਨ ਵਿੱਚ ਪ੍ਰੋਟੈਸਟੈਂਟ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਵਿੱਚ ਮਰੀਜ਼ਾਂ ਦੇ ਇਲਾਜ ਵਿੱਚ ਇੱਕ ਪੂਰਕ ਵਿਧੀ ਵਜੋਂ ਵਰਤਿਆ ਜਾਂਦਾ ਹੈ।

ਇਸ ਹਸਪਤਾਲ ‘ਚ ਐਲੋਪੈਥੀ ਦੇ ਨਾਲ ਆਯੁਰਵੇਦ ਵਿਚ ਵੀ ਇਲਾਜ਼ ਸ਼ਾਮਲ ਹੈ। ਹਸਪਤਾਲ ਦੀ ਖੋਜ ਟੀਮ ਦੇ ਮੈਂਬਰ ਡਾ. ਸੰਦੀਪ ਅਤੇ ਡਾ. ਸੁਨੀਲ ਦਾ ਕਹਿਣਾ ਹੈ ਕਿ ਆਯੁਰਵੇਦ ਵਿਧੀ ਪਾਰਕਿੰਸਨ ਦੇ ਮਰੀਜ਼ਾਂ ਵਿੱਚ ਸੁੰਘਣ ਦੀ ਸ਼ਕਤੀ ਨੂੰ ਵਾਪਸ ਲਿਆਉਣ ਵਿੱਚ ਬਹੁਤ ਮਦਦ ਕਰਦੀ ਹੈ। ਆਯੁਰਵੈਦਿਕ ਵਿਧੀ ਨਾਲ ਪਾਰਕਿੰਸਨ ਦੇ ਇਲਾਜ ਦੇ ਹੋਰ ਲਾਭਾਂ ਬਾਰੇ ਵਿਸਤ੍ਰਿਤ ਖੋਜ ਅਜੇ ਵੀ ਜਾਰੀ ਹੈ। ਪਾਰਕਿੰਸਨ’ਸ ਰੋਗ ਇੱਕ ਮਾਨਸਿਕ ਰੋਗ ਹੈ। ਇਸ ‘ਚ ਵਿਅਕਤੀ ਨੂੰ ਤੁਰਨ-ਫਿਰਨ ‘ਚ ਦਿੱਕਤ, ਸਰੀਰ ‘ਚ ਵਾਈਬ੍ਰੇਸ਼ਨ, ਅਕੜਾਅ ਅਤੇ ਸਰੀਰ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਮਰੀਜ਼ ਦੇ ਬੋਲਣ ਵੇਲੇ ਜੀਭ ਲਟਕ ਜਾਂਦੀ ਹੈ, ਲਿਖਣ ਵੇਲੇ ਹੱਥ ਕੰਬਦੇ ਹਨ। ਹੌਲੀ-ਹੌਲੀ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਹੁਣ ਤੱਕ ਇਸ ਦਾ ਸਹੀ ਇਲਾਜ ਨਹੀਂ ਲੱਭਿਆ ਗਿਆ ਹੈ। ਦਵਾਈਆਂ ਰਾਹੀਂ ਲੱਛਣਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਹ ਮੰਨਿਆ ਜਾਂਦਾ ਹੈ ਕਿ ਪਾਰਕਿੰਸਨ ਵਾਲੇ 40% ਤੋਂ ਵੱਧ ਮਰੀਜ਼ਾਂ ਦਾ ਇਲਾਜ ਨਿਊਰੋਲੋਜਿਸਟ ਜਾਂ ਪਾਰਕਿੰਸਨ’ਸ ਮਾਹਰ ਦੁਆਰਾ ਨਹੀਂ ਕੀਤਾ ਜਾਂਦਾ ਹੈ। ਡਾ. ਸੈਂਡਰਾ ਸਿਜ਼ਮੈਨਸਕੀ ਨੇ ਦੱਸਿਆ ਕਿ 60 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਆਯੁਰਵੈਦਿਕ ਪੂਰਕ ਵਿਧੀ ਨਾਲ ਇਲਾਜ ਦੌਰਾਨ ਮਰੀਜ਼ਾਂ ਨੂੰ ਯੋਗਾ ਕਰਵਾਇਆ ਜਾਂਦਾ ਹੈ। ਮੈਡੀਟੇਸ਼ਨ, ਮਸਾਜ ਅਤੇ ਸਪੀਚ ਥੈਰੇਪੀ ਦਿੱਤੀ ਜਾਂਦੀ ਹੈ। ਮਰੀਜ਼ਾਂ ਕੋਲ ਆਯੁਰਵੈਦਿਕ ਖੁਰਾਕ ਦਾ ਵਿਕਲਪ ਹੁੰਦਾ ਹੈ। ਹਸਪਤਾਲ ਦੀ ਰਸੋਈ ਵਿੱਚ ਤਿਆਰ ਕੀਤੀ ਜਾਣ ਵਾਲੀ ਆਯੁਰਵੈਦਿਕ ਖੁਰਾਕ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੀ ਹੈ। ਇਹ ਸ਼ੂਗਰ ਵਿਚ ਵੀ ਫਾਇਦੇਮੰਦ ਹੈ। ਡਾ. ਹੋਰਸਟ ਪ੍ਰੀਜ਼ੁਨਟੇਕ ਨੇ ਭਾਰਤ ਵਿੱਚ ਆਪਣੀ ਰਿਹਾਇਸ਼ ਦੌਰਾਨ ਆਯੁਰਵੇਦ ਦੇ ਲਾਭਾਂ ਬਾਰੇ ਜਾਣਿਆ। 2009 ਵਿੱਚ ਆਯੁਰਵੇਦ ਨੂੰ ਇੱਕ ਪੂਰਕ ਵਿਧੀ ਵਜੋਂ ਵਰਤਣਾ ਸ਼ੁਰੂ ਕੀਤਾ। ਡਾ. ਹੌਰਸਟ ਗੈਸਟਰੋਨੋਮਿਕ ਪ੍ਰਣਾਲੀ ਨੂੰ ਬਿਮਾਰੀ ਦੀ ਜੜ੍ਹ ਮੰਨਦਾ ਹੈ।