- ਅੰਤਰਰਾਸ਼ਟਰੀ
- No Comment
ਪਾਕਿਸਤਾਨ ਕੋਲ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ, ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਦੇ ਪਾਸਪੋਰਟ ਪਾਵਰਫੁੱਲ
ਪਾਸਪੋਰਟ ਰੈਂਕਿੰਗ ਵਿੱਚ ਪਹਿਲੇ 5 ਸਥਾਨਾਂ ਉੱਤੇ ਯੂਰਪੀ ਦੇਸ਼ ਹਾਵੀ ਹਨ। ਇਸ ‘ਚ ਦੂਜੇ ਸਥਾਨ ‘ਤੇ ਫਿਨਲੈਂਡ, ਸਵੀਡਨ ਅਤੇ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਨਾਗਰਿਕ ਵੀਜ਼ਾ ਲੈ ਕੇ 193 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।
ਪਾਸਪੋਰਟ ਰੈਂਕਿੰਗ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ 2024 ਲਈ ਪਾਸਪੋਰਟ ਇੰਡੈਕਸ ਜਾਰੀ ਕੀਤਾ ਹੈ। ਭਾਰਤ ਰੈਂਕਿੰਗ ‘ਚ 5 ਸਥਾਨ ਖਿਸਕ ਕੇ 85ਵੇਂ ਸਥਾਨ ‘ਤੇ ਆ ਗਿਆ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤੀ 5 ਹੋਰ ਦੇਸ਼ਾਂ ਦੀ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ। 2023 ‘ਚ ਭਾਰਤੀ ਬਿਨਾਂ ਵੀਜ਼ਾ ਦੇ 57 ਦੇਸ਼ਾਂ ਦੀ ਯਾਤਰਾ ਕਰ ਸਕਦੇ ਸਨ, ਜਦਕਿ ਇਸ ਸਾਲ ਇਹ ਅੰਕੜਾ 62 ਹੋ ਗਿਆ ਹੈ।
ਇਸ ਦੇ ਨਾਲ ਹੀ 6 ਦੇਸ਼ਾਂ ਕੋਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹਨ। ਇਨ੍ਹਾਂ ਵਿੱਚ ਜਾਪਾਨ, ਸਿੰਗਾਪੁਰ, ਸਪੇਨ, ਫਰਾਂਸ, ਇਟਲੀ ਅਤੇ ਜਰਮਨੀ ਸ਼ਾਮਲ ਹਨ। ਇਹ ਰੈਂਕਿੰਗ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਦੇ ਅੰਕੜਿਆਂ ‘ਤੇ ਆਧਾਰਿਤ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਕੋਲ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਹੈ। ਪਾਕਿਸਤਾਨ ਦੇ ਪਾਸਪੋਰਟ ਦੀ ਰੈਂਕਿੰਗ 106 ਹੈ। ਇੱਥੋਂ ਦੇ ਨਾਗਰਿਕ 34 ਦੇਸ਼ਾਂ ਦੀ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ। ਕਰੀਬ ਦੋ ਸਾਲਾਂ ਤੋਂ ਚੱਲ ਰਹੀ ਜੰਗ ਦੇ ਬਾਵਜੂਦ ਯੂਕਰੇਨ ਦਾ ਪਾਸਪੋਰਟ ਨਾ ਸਿਰਫ਼ ਭਾਰਤ ਦੇ ਪਾਸਪੋਰਟ ਸਗੋਂ ਰੂਸ ਦੇ ਪਾਸਪੋਰਟ ਨਾਲੋਂ ਵੀ ਜ਼ਿਆਦਾ ਤਾਕਤਵਰ ਹੈ।
ਯੂਕਰੇਨ ਦਾ ਪਾਸਪੋਰਟ ਹੈਨਲੇ ਐਂਡ ਪਾਰਟਨਰਜ਼ ਦੀ ਰੈਂਕਿੰਗ ਵਿੱਚ 31ਵੇਂ ਸਥਾਨ ‘ਤੇ ਹੈ। ਇੱਥੋਂ ਦੇ ਨਾਗਰਿਕ 148 ਦੇਸ਼ਾਂ ਦੀ ਵੀਜ਼ਾ ਮੁਫਤ ਯਾਤਰਾ ਕਰ ਸਕਦੇ ਹਨ। ਜਦੋਂ ਕਿ ਰੂਸੀ ਪਾਸਪੋਰਟ ਦੀ ਰੈਂਕਿੰਗ 53 ਹੈ। ਰੂਸੀ ਨਾਗਰਿਕ ਬਿਨਾਂ ਵੀਜ਼ਾ 119 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ। 3 ਮਹੀਨਿਆਂ ਤੋਂ ਹਮਾਸ ਨਾਲ ਜੰਗ ਲੜ ਰਹੇ ਇਜ਼ਰਾਈਲ ਦੀ ਪਾਸਪੋਰਟ ਰੈਂਕਿੰਗ 20 ਹੈ।
ਪਾਸਪੋਰਟ ਰੈਂਕਿੰਗ ਵਿੱਚ ਪਹਿਲੇ 5 ਸਥਾਨਾਂ ਉੱਤੇ ਯੂਰਪੀ ਦੇਸ਼ ਹਾਵੀ ਹਨ। ਇਸ ‘ਚ ਦੂਜੇ ਸਥਾਨ ‘ਤੇ ਫਿਨਲੈਂਡ, ਸਵੀਡਨ ਅਤੇ ਦੱਖਣੀ ਕੋਰੀਆ ਹਨ, ਜਿਨ੍ਹਾਂ ਦੇ ਨਾਗਰਿਕ ਵੀਜ਼ਾ ਲੈ ਕੇ 193 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਜਦੋਂ ਕਿ ਆਸਟਰੀਆ, ਡੈਨਮਾਰਕ, ਆਇਰਲੈਂਡ ਅਤੇ ਨੀਦਰਲੈਂਡ ਦੇ ਪਾਸਪੋਰਟਾਂ ਨੂੰ ਤੀਜਾ ਦਰਜਾ ਮਿਲਿਆ ਹੈ। ਯੂਏਈ ਨੇ ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਛਾਲ ਮਾਰੀ ਹੈ। ਦੇਸ਼ ਨੇ 2014 ਤੋਂ ਆਪਣੇ ਵੀਜ਼ਾ-ਮੁਕਤ ਸਕੋਰ ਵਿੱਚ 106 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ, 2024 ਦੇ ਪਹਿਲੇ ਅੱਧ ਲਈ UAE ਪਾਸਪੋਰਟ ਦੀ ਰੈਂਕਿੰਗ 12 ਹੈ। ਜਦੋਂ ਕਿ ਅਮਰੀਕਾ ਦਾ ਪਾਸਪੋਰਟ 6ਵੇਂ ਅਤੇ ਬ੍ਰਿਟੇਨ ਦਾ ਪਾਸਪੋਰਟ ਤੀਜੇ ਸਥਾਨ ‘ਤੇ ਹੈ। ਚੀਨ ਦੇ ਪਾਸਪੋਰਟ ਦੀ ਰੈਂਕਿੰਗ 64 ਹੈ।