ਡਾਕਟਰ ਨੇ ਅਮਰੀਕਾ ‘ਚ ਹਿੰਦੂ ਧਰਮ ਫੈਲਾਉਣ ਲਈ 32 ਕਰੋੜ ਰੁਪਏ ਦਾਨ ਕਰਨ ਦਾ ਕੀਤਾ ਵਾਅਦਾ

ਡਾਕਟਰ ਨੇ ਅਮਰੀਕਾ ‘ਚ ਹਿੰਦੂ ਧਰਮ ਫੈਲਾਉਣ ਲਈ 32 ਕਰੋੜ ਰੁਪਏ ਦਾਨ ਕਰਨ ਦਾ ਕੀਤਾ ਵਾਅਦਾ

ਭਾਰਤੀ ਡਾਕਟਰ ਨੇ ਕਿਹਾ ਕਿ ਹਿੰਦੂ ਸਿਰਫ਼ ਧਰਮ ਨਹੀਂ, ਸਗੋਂ ਜੀਵਨ ਜਿਓਂਨ ਦਾ ਇਕ ਤਰੀਕਾ ਹੈ। ਐਮਰਜੈਂਸੀ ਦੇਖਭਾਲ ਡਾਕਟਰ ਮਿਹਰ ਮੇਘਾਨੀ ਨੇ ਦੋ ਦਹਾਕੇ ਪਹਿਲਾਂ ਆਪਣੇ ਦੋਸਤਾਂ ਨਾਲ ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ।

ਇਕ ਭਾਰਤੀ ਡਾਕਟਰ ਨੇ ਹਿੰਦੂ ਧਰਮ ਦੇ ਪ੍ਰਸਾਰ ਲਈ ਇਕ ਵਧੀਆ ਉਪਰਾਲਾ ਕਰਨ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਨੇ ਅਮਰੀਕਾ ਵਿੱਚ ਹਿੰਦੂ ਧਰਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦਾ ਪ੍ਰਚਾਰ ਕਰਨ ਲਈ 4 ਮਿਲੀਅਨ ਡਾਲਰ (32 ਕਰੋੜ ਰੁਪਏ ਤੋਂ ਵੱਧ) ਦਾਨ ਕਰਨ ਦਾ ਵਾਅਦਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਹਿੰਦੂ ਸਿਰਫ਼ ਧਰਮ ਨਹੀਂ, ਸਗੋਂ ਜੀਵਨ ਜਿਓਂਨ ਦਾ ਇਕ ਤਰੀਕਾ ਹੈ। ਐਮਰਜੈਂਸੀ ਦੇਖਭਾਲ ਡਾਕਟਰ ਮਿਹਰ ਮੇਘਾਨੀ ਨੇ ਦੋ ਦਹਾਕੇ ਪਹਿਲਾਂ ਆਪਣੇ ਦੋਸਤਾਂ ਨਾਲ ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ। ਉਸਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਲਾਨਾ ਸਿਲੀਕਾਨ ਵੈਲੀ ਸਮਾਗਮ ਵਿੱਚ ਅਗਲੇ ਅੱਠ ਸਾਲਾਂ ਵਿੱਚ ਹਿੰਦੂ ਕਾਰਨਾਂ ਲਈ $1.5 ਮਿਲੀਅਨ ਦੇਣ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਉਹ ਹਿੰਦੂ ਭਲਾਈ ਦੇ ਉਦੇਸ਼ ਲਈ 2 ਦਹਾਕਿਆਂ ਵਿੱਚ 40 ਲੱਖ ਡਾਲਰ ਪ੍ਰਦਾਨ ਕਰਨਗੇ।

ਡਾਕਟਰ ਮੇਘਾਨੀ ਨੇ ਕਿਹਾ, ‘ਮੈਂ ਅਤੇ ਮੇਰੀ ਪਤਨੀ ਤਨਵੀ ਨੇ ਹੁਣ ਤੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ 1.5 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਹੈ। ਅਸੀਂ ਪਿਛਲੇ 15 ਸਾਲਾਂ ਵਿੱਚ ਇਹਨਾਂ ਕਾਰਨਾਂ ਲਈ ਹੋਰ ਹਿੰਦੂ ਅਤੇ ਭਾਰਤੀ ਸੰਗਠਨਾਂ ਲਈ $1 ਮਿਲੀਅਨ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਅਗਲੇ 8 ਸਾਲਾਂ ਵਿੱਚ ਅਸੀਂ ਭਾਰਤ ਪੱਖੀ ਅਤੇ ਹਿੰਦੂ ਸੰਗਠਨਾਂ ਨੂੰ 15 ਲੱਖ ਡਾਲਰ ਦੇਣ ਦਾ ਵਾਅਦਾ ਕਰ ਰਹੇ ਹਾਂ। ਮੇਰੀ ਕੋਈ ਸਟਾਰਟਅਪ ਕੰਪਨੀ ਨਹੀਂ ਹੈ, ਮੇਰਾ ਕੋਈ ਸਾਈਡ ਬਿਜ਼ਨਸ ਨਹੀਂ ਹੈ, ਮੈਂ ਤਨਖਾਹ ‘ਤੇ ਐਮਰਜੈਂਸੀ ਡਾਕਟਰ ਹਾਂ। ਮੇਰੀ ਪਤਨੀ ਇੱਕ ਫਿਟਨੈਸ ਇੰਸਟ੍ਰਕਟਰ ਅਤੇ ਜਿਊਲਰੀ ਡਿਜ਼ਾਈਨਰ ਹੈ।

ਡਾਕਟਰ ਮੇਘਾਨੀ ਨੇ ਕਿਹਾ, ਅਸੀਂ ਹਰ ਸਾਲ ਲੱਖਾਂ ਡਾਲਰ ਨਹੀਂ ਕਮਾ ਰਹੇ ਹਾਂ। ਸਾਡੇ ਕੋਲ ਸ਼ੇਅਰ ਵਿਕਲਪ ਨਹੀਂ ਹਨ। ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਇੰਨੀ ਵੱਡੀ ਰਕਮ ਦੇਣ ਦੇ ਪਿੱਛੇ ਦਾ ਮਕਸਦ ਦੱਸਦਿਆਂ ਡਾ. ਮੇਘਾਨੀ ਨੇ ਕਿਹਾ, ‘ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਕਿਉਂਕਿ ਇਹ ਸਾਡਾ ਧਰਮ ਹੈ, ਇਹ ਸਾਡਾ ਫਰਜ਼ ਹੈ।’

ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਮੇਘਾਨੀ ਨੇ ਕਿਹਾ ਕਿ ਜ਼ਿਆਦਾਤਰ ਅਮਰੀਕੀ ਲੋਕ ਅਜਿਹਾ ਕਰਦੇ ਹਨ। ਹਿੰਦੂ ਧਰਮ ਨੂੰ ਆਸਾਨੀ ਨਾਲ ਨਹੀਂ ਸਮਝ ਸਕਦੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਈਸਾਈ ਹਨ। ਉਸ ਨੇ ਕਿਹਾ, ‘ਉਹ (ਅਮਰੀਕੀ) ਅਬ੍ਰਾਹਮਿਕ ਪਿਛੋਕੜ ਤੋਂ ਆਉਂਦੇ ਹਨ। ਜਦੋਂ ਉਹ ਵੱਖ-ਵੱਖ ਧਰਮਾਂ ਨੂੰ ਦੇਖਦੇ ਹਨ, ਤਾਂ ਉਹ ਇਹ ਸਮਝਣ ਵਿੱਚ ਅਸਫਲ ਰਹਿੰਦੇ ਹਨ, ਪਰ ਹਿੰਦੂ ਧਰਮ ਸਿਰਫ਼ ਇੱਕ ਧਰਮ ਨਹੀਂ ਹੈ, ਇਹ ਇੱਕ ਜੀਵਨ ਜਿਓਂਨ ਦਾ ਢੰਗ ਹੈ, ਇਹ ਜ਼ਿੰਦਗੀ ਬਾਰੇ ਸੋਚਣ ਦਾ ਤਰੀਕਾ ਹੈ।’