ਇਕ ਭਾਰਤੀ ਡਾਕਟਰ ਨੇ ਇਜ਼ਰਾਈਲ ਦੇ ਸਮਰਥਨ ‘ਚ ਕੀਤੀ ਪੋਸਟ ਤਾਂ ਮੁਸਲਿਮ ਦੇਸ਼ ਬਹਿਰੀਨ ਨੇ ਉਸ ਭਾਰਤੀ ਡਾਕਟਰ ਨੂੰ ਨੌਕਰੀ ਤੋਂ ਕਢਿਆ

ਇਕ ਭਾਰਤੀ ਡਾਕਟਰ ਨੇ ਇਜ਼ਰਾਈਲ ਦੇ ਸਮਰਥਨ ‘ਚ ਕੀਤੀ ਪੋਸਟ ਤਾਂ ਮੁਸਲਿਮ ਦੇਸ਼ ਬਹਿਰੀਨ ਨੇ ਉਸ ਭਾਰਤੀ ਡਾਕਟਰ ਨੂੰ ਨੌਕਰੀ ਤੋਂ ਕਢਿਆ

ਬਹਿਰੀਨ ਦੇ ਰਾਇਲ ਹਸਪਤਾਲ ‘ਚ ਕੰਮ ਕਰਦੇ ਇਕ ਡਾਕਟਰ ਨੇ ਸੋਸ਼ਲ ਮੀਡੀਆ ‘ਤੇ ਫਿਲਸਤੀਨ ਵਿਰੋਧੀ ਟਿੱਪਣੀ ਕੀਤੀ ਹੈ। ਇਸ ਕਾਰਨ ਉਸਨੂੰ ਹਸਪਤਾਲ ਪ੍ਰਸ਼ਾਸਨ ਨੇ ਨੌਕਰੀ ਤੋਂ ਕੱਢ ਦਿੱਤਾ। ਭਾਰਤੀ ਮੂਲ ਦੇ ਡਾਕਟਰ ਸੁਨੀਲ ਰਾਓ ਦੇ ਟਵੀਟ ਨੂੰ ਇੱਕ ਉਪਭੋਗਤਾ ਨੇ ਫਲੈਗ ਕੀਤਾ ਅਤੇ ਬਹਿਰੀਨ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ।

ਇਜ਼ਰਾਈਲ ਅਤੇ ਹਮਾਸ ਦੀ ਜੰਗ ਨੇ ਦੁਨੀਆਂ ਦੋ ਭਾਗਾਂ ਵਿਚ ਵੰਡ ਦਿਤਾ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਟਕਰਾਅ ਵਿੱਚ ਮੁਸਲਮਾਨਾਂ ਖਾਸ ਕਰਕੇ ਖਾੜੀ ਦੇਸ਼ਾਂ ਦੇ ਮੁਸਲਿਮ ਦੇਸ਼ ਹਮਾਸ ਦਾ ਸਾਥ ਦੇ ਰਹੇ ਹਨ। ਇਸ ਦੌਰਾਨ ਇੱਕ ਭਾਰਤੀ ਡਾਕਟਰ ਨੂੰ ਇਸ ਜੰਗ ਵਿੱਚ ਇਜ਼ਰਾਈਲ ਦਾ ਸਾਥ ਦੇਣਾ ਮਹਿੰਗਾ ਪਿਆ।

ਇਸ ਡਾਕਟਰ ਨੇ ਇਜ਼ਰਾਈਲ ਦੇ ਸਮਰਥਨ ‘ਚ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ ਹੈ। ਇਸ ‘ਤੇ ਮੁਸਲਿਮ ਦੇਸ਼ ‘ਚ ਰਹਿਣ ਵਾਲੇ ਇਸ ਭਾਰਤੀ ਡਾਕਟਰ ਨਾਲ ਬੇਇੱਜ਼ਤੀ ਵਾਲਾ ਸਲੂਕ ਕੀਤਾ ਗਿਆ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਇਜ਼ਰਾਈਲ ਦੇ ਸਮਰਥਨ ‘ਚ ਪੋਸਟ ਕਰਨਾ ਮਹਿੰਗਾ ਸਾਬਤ ਹੋਇਆ।

ਬਹਿਰੀਨ ਦੇ ਰਾਇਲ ਹਸਪਤਾਲ ‘ਚ ਕੰਮ ਕਰਦੇ ਇਕ ਡਾਕਟਰ ਨੇ ਸੋਸ਼ਲ ਮੀਡੀਆ ‘ਤੇ ਫਿਲਸਤੀਨ ਵਿਰੋਧੀ ਟਿੱਪਣੀ ਕੀਤੀ ਹੈ। ਇਸ ਕਾਰਨ ਉਸਨੂੰ ਹਸਪਤਾਲ ਪ੍ਰਸ਼ਾਸਨ ਨੇ ਨੌਕਰੀ ਤੋਂ ਕੱਢ ਦਿੱਤਾ। ਭਾਰਤੀ ਮੂਲ ਦੇ ਡਾਕਟਰ ਸੁਨੀਲ ਰਾਓ ਦੇ ਟਵੀਟ ਨੂੰ ਇੱਕ ਉਪਭੋਗਤਾ ਨੇ ਫਲੈਗ ਕੀਤਾ ਅਤੇ ਬਹਿਰੀਨ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਬਹਿਰੀਨ ਦੇ ਹਸਪਤਾਲ ਪ੍ਰਸ਼ਾਸਨ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਟਵੀਟ ਵਿਚ ਕਿਹਾ ਕਿ ਡਾਕਟਰ ਸੁਨੀਲ ਰਾਓ ਨੂੰ ਇਜ਼ਰਾਈਲ ਦੇ ਸਮਰਥਨ ਵਿਚ ਕਥਿਤ ਤੌਰ ‘ਤੇ ਟਵੀਟ ਕਰਨ ਦੇ ਦੋਸ਼ ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਵੱਖ-ਵੱਖ ਦੇਸ਼ਾਂ ਨੇ ਇਸ ਸਬੰਧੀ ਆਪਣੀ ਰਾਏ ਪ੍ਰਗਟਾਈ ਹੈ। ਅਮਰੀਕਾ ਆਪਣੇ ਦੋਸਤ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਕਰ ਰਿਹਾ ਹੈ। ਅਮਰੀਕਾ ਆਪਣੇ ਰਵਾਇਤੀ ਮਿੱਤਰ ਇਜ਼ਰਾਈਲ ਦੇ ਨਾਲ 7 ਅਕਤੂਬਰ ਤੋਂ ਹੈ, ਜਦੋਂ ਹਮਾਸ ਨੇ ਇਜ਼ਰਾਈਲ ‘ਤੇ ਤਿੰਨ ਪਾਸਿਆਂ ਤੋਂ ਖੂਨੀ ਹਮਲਾ ਕੀਤਾ ਸੀ। ਇਸ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਇਜ਼ਰਾਈਲ ਦਾ ਦੌਰਾ ਕੀਤਾ ਅਤੇ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਦੌਰਾਨ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸਦੇ ਕਿਸੇ ਵੀ ਫੌਜੀ ਦੀ ਮੌਤ ਹੁੰਦੀ ਹੈ ਤਾਂ ਉਹ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰੇਗਾ।