ਬ੍ਰਿਟੇਨ : ਕੀਰ ਸਟਾਰਮਰ ਬਣੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਰੇਚਲ ਰੀਵਜ਼ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ

ਬ੍ਰਿਟੇਨ : ਕੀਰ ਸਟਾਰਮਰ ਬਣੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਰੇਚਲ ਰੀਵਜ਼ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣੀ

ਰਿਸ਼ੀ ਸੁਨਕ ਨੇ ਹਾਰ ਮੰਨ ਕੇ ਪਾਰਟੀ ਤੋਂ ਮੁਆਫੀ ਮੰਗ ਲਈ ਹੈ। ਉਸਨੇ ਸਟਾਰਮਰ ਨੂੰ ਵੀ ਫੋਨ ਕੀਤਾ ਅਤੇ ਜਿੱਤ ‘ਤੇ ਵਧਾਈ ਦਿੱਤੀ। ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਬੰਪਰ ਜਿੱਤ ਮਿਲੀ ਹੈ।

ਬ੍ਰਿਟੇਨ ਦੀ ਆਮ ਚੋਣਾਂ ਵਿਚ ਲੇਬਰ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬ੍ਰਿਟੇਨ ‘ਚ ਹੁਣ ਸੱਤਾ ਤਬਦੀਲੀ ਹੋ ਗਈ ਹੈ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 14 ਸਾਲਾਂ ਬਾਅਦ ਲੇਬਰ ਪਾਰਟੀ ਤੋਂ ਚੋਣ ਹਾਰ ਗਈ। ਕੁਝ ਘੰਟਿਆਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਲੇਬਰ ਪਾਰਟੀ ਦੇ 61 ਸਾਲਾ ਕੀਰ ਸਟਾਰਮਰ ਦੇਸ਼ ਦੇ 58ਵੇਂ ਪ੍ਰਧਾਨ ਮੰਤਰੀ ਬਣ ਗਏ ਹਨ।

ਰਿਸ਼ੀ ਸੁਨਕ ਨੇ ਹਾਰ ਮੰਨ ਕੇ ਪਾਰਟੀ ਤੋਂ ਮੁਆਫੀ ਮੰਗ ਲਈ ਹੈ। ਉਸ ਨੇ ਸਟਾਰਮਰ ਨੂੰ ਵੀ ਫੋਨ ਕੀਤਾ ਅਤੇ ਜਿੱਤ ‘ਤੇ ਵਧਾਈ ਦਿੱਤੀ। ਆਮ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਬੰਪਰ ਜਿੱਤ ਮਿਲੀ ਹੈ। ਪਾਰਟੀ ਨੇ ਕੁੱਲ 650 ਵਿੱਚੋਂ 412 ਸੀਟਾਂ ਜਿੱਤੀਆਂ ਹਨ। 2 ਸੀਟਾਂ ਦੇ ਨਤੀਜੇ ਸ਼ਨੀਵਾਰ ਨੂੰ ਆਉਣਗੇ। ਸਰਕਾਰ ਬਣਾਉਣ ਲਈ 326 ਸੀਟਾਂ ਦੀ ਲੋੜ ਹੈ। ਦੂਜੇ ਪਾਸੇ ਕੰਜ਼ਰਵੇਟਿਵ 120 ਸੀਟਾਂ ‘ਤੇ ਸਿਮਟ ਗਏ। ਪਿਛਲੇ 200 ਸਾਲਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਇਹ ਸਭ ਤੋਂ ਵੱਡੀ ਹਾਰ ਹੈ। ਕੀਰ ਸਟੋਰਮਰ ਨੇ ਆਪਣੀ ਕੈਬਨਿਟ ਬਣਾਈ ਹੈ।

ਉਨ੍ਹਾਂ ਨੇ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਰੇਚਲ ਰੀਵਜ਼ ਨੂੰ ਵਿੱਤ ਮੰਤਰੀ ਬਣਾਇਆ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ। ਰੀਵਜ਼ ਦੀ ਉਮਰ 45 ਸਾਲ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੈਂਕਿੰਗ ਖੇਤਰ ਤੋਂ ਕੀਤੀ ਸੀ। ਇਸ ਤੋਂ ਇਲਾਵਾ ਐਂਜੇਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ ਹੈ। ਰੇਨਰ ਨੂੰ ਸਮਾਨਤਾ, ਰਿਹਾਇਸ਼ ਅਤੇ ਭਾਈਚਾਰਿਆਂ ਲਈ ਮੰਤਰੀ ਦਾ ਕਾਰਜਭਾਰ ਵੀ ਦਿੱਤਾ ਗਿਆ ਹੈ। ਇਸ ਵਾਰ ਚੋਣਾਂ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ ਆਗੂਆਂ ਨੇ ਜਿੱਤ ਹਾਸਲ ਕੀਤੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੇ ਕੁੱਲ 19 ਨੇਤਾ ਜਿੱਤੇ ਹਨ। 2017 ਦੀਆਂ ਚੋਣਾਂ ਵਿੱਚ 10 ਅਤੇ 2019 ਵਿੱਚ 15 ਭਾਰਤੀ ਮੂਲ ਦੇ ਨੇਤਾ ਜਿੱਤੇ ਸਨ।