ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਮਾਰਕ ਜ਼ੁਕਰਬਰਗ-ਬਿਲ ਗੇਟਸ ਵੀ ਹੋਣਗੇ ਮਹਿਮਾਨ

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ‘ਚ ਮਾਰਕ ਜ਼ੁਕਰਬਰਗ-ਬਿਲ ਗੇਟਸ ਵੀ ਹੋਣਗੇ ਮਹਿਮਾਨ

ਅੰਬਾਨੀ ਪਰਿਵਾਰ ‘ਚ ਛੋਟੀ ਨੂੰਹ ਦੇ ਰੂਪ ‘ਚ ਐਂਟਰੀ ਕਰਨ ਜਾ ਰਹੀ ਰਾਧਿਕਾ ਕਾਰੋਬਾਰੀ ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਬੇਟੀ ਹੈ। ਰਾਧਿਕਾ ਮਰਚੈਂਟ ਦੇ ਪਿਤਾ ਐਨਕੋਰ ਹੈਲਥਕੇਅਰ ਦੇ ਸੀਈਓ ਹਨ ਅਤੇ ਭਾਰਤ ਦੀਆਂ ਸਭ ਤੋਂ ਅਮੀਰ ਸ਼ਖਸੀਅਤਾਂ ਵਿੱਚ ਗਿਣੇ ਜਾਂਦੇ ਹਨ।

ਮੁਕੇਸ਼ ਅੰਬਾਨੀ ਦੇ ਪਰਿਵਾਰ ਦੇ ਫੰਕਸ਼ਨ ‘ਤੇ ਮੀਡਿਆ ਦੀ ਪੂਰੀ ਨਜ਼ਰ ਰਹਿੰਦੀ ਹੈ। ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਘਰ ਇੱਕ ਵਾਰ ਫਿਰ ਵਿਆਹ ਦੀਆਂ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਉਨ੍ਹਾਂ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਵਿਆਹ ਦੇਸ਼ ਦੇ ਸਭ ਤੋਂ ਸ਼ਾਨਦਾਰ ਵਿਆਹਾਂ ਵਿੱਚੋਂ ਇੱਕ ਹੋਣ ਜਾ ਰਿਹਾ ਹੈ, ਜਿਸ ਵਿੱਚ ਮਾਰਕ ਜ਼ੁਕਰਬਰਗ ਅਤੇ ਬਿਲ ਗੇਟਸ ਵਰਗੇ ਦਿੱਗਜ ਕਾਰੋਬਾਰੀ ਵੀ ਮਹਿਮਾਨ ਵਜੋਂ ਭਾਰਤ ਆਉਣ ਵਾਲੇ ਹਨ। ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਮੁੰਬਈ ‘ਚ ਹੋਣ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਦੋਵਾਂ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਵੀ ਮਨਾਇਆ ਜਾਵੇਗਾ, ਜੋ ਗੁਜਰਾਤ ਦੇ ਜਾਮਨਗਰ ‘ਚ 1 ਮਾਰਚ ਤੋਂ 3 ਮਾਰਚ ਤੱਕ ਹੋਵੇਗਾ। ਬਹੁਤ ਸਾਰੇ ਗਲੋਬਲ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਣਗੇ।

ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਦਸੰਬਰ 2022 ਵਿੱਚ ਹੋਈ ਸੀ। ਇਸ ਪ੍ਰੋਗਰਾਮ ‘ਚ ਕਈ ਫਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ। ਮੰਗਣੀ ਤੋਂ ਬਾਅਦ ਅਨੰਤ ਅਤੇ ਰਾਧਿਕਾ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਜਾਂਦਾ ਹੈ। ਅਨੰਤ ਅਤੇ ਰਾਧਿਕਾ ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਏ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ ਸੀ। ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਸੋਸ਼ਲ ਮੀਡੀਆ ਵਿਚ ਕਾਫੀ ਮਸ਼ਹੂਰ ਹੈ।

ਅੰਬਾਨੀ ਪਰਿਵਾਰ ‘ਚ ਛੋਟੀ ਨੂੰਹ ਦੇ ਰੂਪ ‘ਚ ਐਂਟਰੀ ਕਰਨ ਜਾ ਰਹੀ ਰਾਧਿਕਾ ਕਾਰੋਬਾਰੀ ਵੀਰੇਨ ਮਰਚੈਂਟ ਅਤੇ ਸ਼ੈਲਾ ਮਰਚੈਂਟ ਦੀ ਬੇਟੀ ਹੈ। ਰਾਧਿਕਾ ਮਰਚੈਂਟ ਦੇ ਪਿਤਾ ਐਨਕੋਰ ਹੈਲਥਕੇਅਰ ਦੇ ਸੀਈਓ ਹਨ ਅਤੇ ਭਾਰਤ ਦੀਆਂ ਸਭ ਤੋਂ ਅਮੀਰ ਸ਼ਖਸੀਅਤਾਂ ਵਿੱਚ ਗਿਣੇ ਜਾਂਦੇ ਹਨ। ਰਾਧਿਕਾ ਆਪਣੇ ਪਿਤਾ ਦੀ ਐਨਕੋਰ ਹੈਲਥਕੇਅਰ ਦੇ ਬੋਰਡ ਵਿੱਚ ਡਾਇਰੈਕਟਰ ਹਨ।