ਟੀਐੱਮਸੀ ਸਾਂਸਦ ਮਹੂਆ ਮੋਇਤਰਾ ਪੈਸੇ ਲੈ ਕੇ ਸਦਨ ‘ਚ ਪੁੱਛਦੀ ਸੀ ਸਵਾਲ, ਭਾਜਪਾ ਸਾਂਸਦ ਦੇ ਦੋਸ਼ਾਂ ਤੋਂ ਬਾਅਦ ਹੁਣ ਮੈਂਬਰਸ਼ਿਪ ਖ਼ਤਰੇ ‘ਚ

ਟੀਐੱਮਸੀ ਸਾਂਸਦ ਮਹੂਆ ਮੋਇਤਰਾ ਪੈਸੇ ਲੈ ਕੇ ਸਦਨ ‘ਚ ਪੁੱਛਦੀ ਸੀ ਸਵਾਲ, ਭਾਜਪਾ ਸਾਂਸਦ ਦੇ ਦੋਸ਼ਾਂ ਤੋਂ ਬਾਅਦ ਹੁਣ ਮੈਂਬਰਸ਼ਿਪ ਖ਼ਤਰੇ ‘ਚ

ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸਿੱਧੇ ਤੌਰ ‘ਤੇ ਦੋਸ਼ ਲਾਇਆ ਕਿ ਮਹੂਆ ਨੇ ਸਦਨ ‘ਚ ਹੁਣ ਤੱਕ 61 ਸਵਾਲ ਪੁੱਛੇ ਹਨ, ਜਿਨ੍ਹਾਂ ‘ਚੋਂ 50 ਉਕਤ ਉਦਯੋਗਪਤੀ ਦੇ ਕਾਰੋਬਾਰ ਨਾਲ ਸਬੰਧਤ ਹਨ।

ਮਹੂਆ ਮੋਇਤਰਾ ਨੂੰ ਇਕ ਤੇਜ਼ ਤਰਾਰ ਨੇਤਾ ਵਜੋਂ ਜਾਣਿਆ ਜਾਂਦਾ ਹੈ। ਪੱਛਮੀ ਬੰਗਾਲ ‘ਚ ਜਿੱਥੇ ਤ੍ਰਿਣਮੂਲ ਦੇ ਕਈ ਮੈਂਬਰ ਅਤੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੇ ਹੋਏ ਹਨ, ਉਥੇ ਹੁਣ ਪਾਰਟੀ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ‘ਤੇ ਨਾ ਸਿਰਫ ਗੰਭੀਰ ਭ੍ਰਿਸ਼ਟਾਚਾਰ ਦੇ, ਸਗੋਂ ਸਦਨ ਦੀ ਮਰਿਆਦਾ ਨੂੰ ਢਾਹ ਲਾਉਣ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਵੀ ਦੋਸ਼ ਲੱਗੇ ਹਨ। ਉਸ ‘ਤੇ ਪੈਸੇ ਅਤੇ ਤੋਹਫ਼ਿਆਂ ਦੇ ਬਦਲੇ ਵਿਦੇਸ਼ ਵਿਚ ਵਸੇ ਇਕ ਉਦਯੋਗਪਤੀ ਦਰਸ਼ਨ ਹੀਰਾਨੰਦਾਨੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਸੰਸਦ ਵਿਚ ਸਵਾਲ ਪੁੱਛਣ ਦਾ ਦੋਸ਼ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਗੰਭੀਰ ਇਲਜ਼ਾਮ ਹੈ ਅਤੇ 2005 ਵਿੱਚ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਕਈ ਮੈਂਬਰਾਂ ਦੀ ਮੈਂਬਰਸ਼ਿਪ ਖਤਮ ਹੋ ਗਈ ਸੀ। ਉਹ ਆਗੂ ਵਾਪਸ ਮੁੜ ਕੇ ਪਾਰਲੀਮੈਂਟ ਵਿੱਚ ਨਹੀਂ ਪਹੁੰਚੇ। ਪਿੱਛਲੇ ਕੁਝ ਸਾਲਾਂ ਦੌਰਾਨ, ਮਹੂਆ ਮੋਇਤਰਾ ਨੇ ਆਪਣੇ ਹਮਲਾਵਰ ਲਹਿਜੇ ਕਾਰਨ ਇੱਕ ਫਾਇਰਬ੍ਰਾਂਡ ਨੇਤਾ ਦੀ ਛਵੀ ਬਣਾਈ ਸੀ।

ਐਤਵਾਰ ਨੂੰ ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸਿੱਧੇ ਤੌਰ ‘ਤੇ ਦੋਸ਼ ਲਾਇਆ ਕਿ ਮਹੂਆ ਨੇ ਸਦਨ ‘ਚ ਹੁਣ ਤੱਕ 61 ਸਵਾਲ ਪੁੱਛੇ ਹਨ, ਜਿਨ੍ਹਾਂ ‘ਚੋਂ 50 ਉਕਤ ਉਦਯੋਗਪਤੀ ਦੇ ਕਾਰੋਬਾਰ ਨਾਲ ਸਬੰਧਤ ਹਨ। ਨਿਸ਼ੀਕਾਂਤ ਨੇ ਲੋਕ ਸਭਾ ਦੇ ਸਪੀਕਰ ਨੂੰ ਦੱਸਿਆ ਕਿ ਦਿੱਲੀ ਦੇ ਇੱਕ ਵਕੀਲ ਜੈ ਅਨੰਤ ਦੇਹਦਰਾਈ ਨੇ ਪੂਰੀ ਜਾਂਚ ਕਰਕੇ ਮਹੂਆ ਵੱਲੋਂ ਲੋਕ ਸਭਾ ਵਿੱਚ ਪੁੱਛੇ ਗਏ ਸਵਾਲਾਂ ਦਾ ਲਿੰਕ ਨੱਥੀ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਪੁੱਛੇ ਗਏ ਸਵਾਲ ਕਿਸ ਤਰ੍ਹਾਂ ਨਾਲ ਸਬੰਧਤ ਹਨ।

ਇਕ ਦਿਲਚਸਪ ਪਹਿਲੂ ਇਹ ਹੈ ਕਿ ਕੁਝ ਸਵਾਲ ਅਡਾਨੀ ਗਰੁੱਪ ਨਾਲ ਜੁੜੇ ਹੋਏ ਸਨ, ਜਿਨ੍ਹਾਂ ਖਿਲਾਫ ਮਹੂਆ ਦੇ ਉਦਯੋਗਪਤੀ ਦੋਸਤ ਹੀਰਾਨੰਦਾਨੀ ਦੀ ਕੰਪਨੀ ਲੜ ਰਹੀ ਸੀ। ਪੂਰੀ ਜਾਂਚ ਕਮੇਟੀ ਬਣਾ ਕੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਨਿਸ਼ੀਕਾਂਤ ਨੇ ਕਿਹਾ ਕਿ ਫਾਇਰਬ੍ਰਾਂਡ ਇਮੇਜ ਬਣਾਉਣ ਵਾਲਾ ਵਿਅਕਤੀ ਅਸਲ ਵਿੱਚ ਪੈਸੇ ਲੈ ਕੇ ਸਵਾਲ ਪੁੱਛਣ ਵਾਲਾ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਸੰਸਦ ਦਾ ਅਪਮਾਨ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ, ਸਗੋਂ ਪੀਨਲ ਕੋਡ ਦੀ 120ਏ ਤਹਿਤ ਵੀ ਅਪਰਾਧ ਹੈ। ਅਨੰਤ ਨੇ 38 ਪੰਨਿਆਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਅਤੇ ਇਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਮਹੂਆ ਦੇ ਸਵਾਲਾਂ ਨਾਲ ਹੀਰਾਨੰਦਾਨੀ ਨੂੰ ਕਿਵੇਂ ਫਾਇਦਾ ਹੋਇਆ। ਯਾਨੀ ਸਵਾਲ ਹੀਰਾਨੰਦਾਨੀ ਦੇ ਸਨ ਅਤੇ ਉਹ ਸੰਸਦ ‘ਚ ਮੰਤਰੀ ਨੂੰ ਮਹੂਆ ਸਵਾਲ ਪੁੱਛਦੀ ਸੀ ਅਤੇ ਅਸਿੱਧੇ ਤੌਰ ‘ਤੇ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀ ਸੀ।