ਪੀਐੱਮ ਨਰਿੰਦਰ ਮੋਦੀ ਨੇ ਜੰਮੂ ‘ਚ AIIMS-IIM ਦਾ ਕੀਤਾ ਉਦਘਾਟਨ, ਕਿਹਾ- ਪਹਿਲਾਂ ਜੰਮੂ-ਕਸ਼ਮੀਰ ਤੋਂ ਅੱਤਵਾਦ ਦੀਆਂ ਖਬਰਾਂ ਆਉਂਦੀਆਂ ਸਨ, ਹੁਣ ਹੋ ਰਿਹਾ ਵਿਕਾਸ

ਪੀਐੱਮ ਨਰਿੰਦਰ ਮੋਦੀ ਨੇ ਜੰਮੂ ‘ਚ AIIMS-IIM ਦਾ ਕੀਤਾ ਉਦਘਾਟਨ, ਕਿਹਾ- ਪਹਿਲਾਂ ਜੰਮੂ-ਕਸ਼ਮੀਰ ਤੋਂ ਅੱਤਵਾਦ ਦੀਆਂ ਖਬਰਾਂ ਆਉਂਦੀਆਂ ਸਨ, ਹੁਣ ਹੋ ਰਿਹਾ ਵਿਕਾਸ

ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਜੰਮੂ-ਕਸ਼ਮੀਰ ਤੋਂ ਅੱਤਵਾਦ ਅਤੇ ਵੱਖਵਾਦ ਦੀਆਂ ਆਵਾਜ਼ਾਂ ਉੱਠਦੀਆਂ ਸਨ, ਹੁਣ ਇੱਥੇ ਹਰ ਖੇਤਰ ‘ਚ ਵਿਕਾਸ ਹੋ ਰਿਹਾ ਹੈ, ਸੂਬੇ ਵਿੱਚ ਹੁਣ 12 ਮੈਡੀਕਲ ਕਾਲਜ ਹਨ।

ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਕਾਸ ਦੇ ਰਾਹ ‘ਤੇ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (20 ਫਰਵਰੀ) ਜੰਮੂ ਦੌਰੇ ‘ਤੇ ਹਨ। ਉਨ੍ਹਾਂ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਾ ਉਦਘਾਟਨ ਕੀਤਾ। ਖਾਸ ਗੱਲ ਇਹ ਹੈ ਕਿ ਇਸ ਦਾ ਨੀਂਹ ਪੱਥਰ ਵੀ 2019 ਵਿੱਚ ਪੀਐਮ ਮੋਦੀ ਨੇ ਰੱਖਿਆ ਸੀ। ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਦਾ ਉਦਘਾਟਨ ਵੀ ਕੀਤਾ।

ਮੋਦੀ ਨੇ ਜੰਮੂ ‘ਚ ਕਰੀਬ 32 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਜੰਮੂ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਅਤੇ ‘ਕਾਮਨ ਯੂਜ਼ਰ ਫੈਸਿਲਿਟੀ’ ਪੈਟਰੋਲੀਅਮ ਡਿਪੂ ਦਾ ਨੀਂਹ ਪੱਥਰ ਵੀ ਰੱਖਿਆ। ਮੋਦੀ ਨੇ ਕਿਹਾ ਕਿ ਪਹਿਲਾਂ ਜੰਮੂ-ਕਸ਼ਮੀਰ ਤੋਂ ਅੱਤਵਾਦ ਅਤੇ ਵੱਖਵਾਦ ਦੀਆਂ ਆਵਾਜ਼ਾਂ ਉੱਠਦੀਆਂ ਸਨ, ਹੁਣ ਇੱਥੇ ਹਰ ਖੇਤਰ ‘ਚ ਵਿਕਾਸ ਹੋ ਰਿਹਾ ਹੈ। ਸੂਬੇ ਵਿੱਚ ਹੁਣ 12 ਮੈਡੀਕਲ ਕਾਲਜ ਹਨ, ਘਾਟੀ ਰੇਲ ਰਾਹੀਂ ਜੁੜੀ ਹੋਈ ਹੈ।

ਜੰਮੂ-ਕਸ਼ਮੀਰ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਦੋ ਏਮਜ਼ ਬਣਾਏ ਜਾ ਰਹੇ ਹਨ। ਮੋਦੀ ਨੇ ਕਿਹਾ ਪਹਿਲਾਂ ਭਾਰਤ ਦੇ ਇੱਕ ਹਿੱਸੇ ਵਿੱਚ ਕੰਮ ਹੁੰਦਾ ਸੀ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕੁਝ ਵੀ ਨਹੀਂ ਮਿਲਦਾ ਸੀ। ਅੱਜ ਜੰਮੂ ਹਵਾਈ ਅੱਡੇ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਕਸ਼ਮੀਰ ਨੂੰ ਕੰਨਿਆਕੁਮਾਰੀ ਨਾਲ ਰੇਲ ਰਾਹੀਂ ਜੋੜਨ ਦਾ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਲੋਕ ਕਸ਼ਮੀਰ ਤੋਂ ਰੇਲ ਗੱਡੀ ਲੈ ਕੇ ਦੇਸ਼ ਭਰ ਦਾ ਸਫਰ ਕਰ ਸਕਣਗੇ।

ਜੰਮੂ-ਕਸ਼ਮੀਰ ਨੂੰ ਅੱਜ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਮਿਲੀ। ਜਦੋਂ ਦੇਸ਼ ਵਿੱਚ ਵੰਦੇ ਭਾਰਤ ਆਧੁਨਿਕ ਰੇਲਗੱਡੀ ਸ਼ੁਰੂ ਕੀਤੀ ਗਈ ਸੀ, ਜੰਮੂ ਅਤੇ ਕਸ਼ਮੀਰ ਨੂੰ ਇਸਦੇ ਸ਼ੁਰੂਆਤੀ ਰੂਟ ਵਜੋਂ ਚੁਣਿਆ ਗਿਆ ਸੀ। ਮਾਤਾ ਵੈਸ਼ਨੋ ਦੇਵੀ ਤੱਕ ਪਹੁੰਚਣਾ ਆਸਾਨ ਬਣਾਇਆ ਗਿਆ। ਪੀਐੱਮ ਨਰਿੰਦਰ ਮੋਦੀ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਹੋਣ ਜਾਂ ਰਾਸ਼ਟਰੀ ਰਾਜਮਾਰਗ, ਹਰ ਪਾਸੇ ਕੰਮ ਚੱਲ ਰਿਹਾ ਹੈ, ਜਦੋਂ ਇਹ ਕੰਮ ਪੂਰਾ ਹੋ ਜਾਵੇਗਾ ਤਾਂ ਕਿਸਾਨਾਂ ਅਤੇ ਸੈਰ ਸਪਾਟੇ ਨੂੰ ਫਾਇਦਾ ਹੋਵੇਗਾ।