ਸ਼ਾਹਰੁਖ ਖਾਨ ਨੇ ਗਾਇਕ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ ਕਿਹਾ ਦਿਲਜੀਤ ਦੋਸਾਂਝ ਨੇ ‘ਡੰਕੀ’ ‘ਚ ਗਾਇਆ ਜ਼ਬਰਦਸਤ ਗਾਣਾ

ਸ਼ਾਹਰੁਖ ਖਾਨ ਨੇ ਗਾਇਕ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ ਕਿਹਾ ਦਿਲਜੀਤ ਦੋਸਾਂਝ ਨੇ ‘ਡੰਕੀ’ ‘ਚ ਗਾਇਆ ਜ਼ਬਰਦਸਤ ਗਾਣਾ

ਫਿਲਮ ‘ਡੰਕੀ’ ਦਾ ਗੀਤ ‘ਬੰਦਾ’ ਬਹੁਤ ਹੀ ਮਜ਼ੇਦਾਰ ਟਰੈਕ ਹੈ, ਜਿਸਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਫਿਲਮ ‘ਚ ਸ਼ਾਹਰੁਖ ਖਾਨ ਦੇ ਕਿਰਦਾਰ ਹਾਰਡੀ ਨੂੰ ਪੇਸ਼ ਕਰਦਾ ਹੈ।

ਸ਼ਾਹਰੁਖ ਖਾਨ ਲਈ ਇਹ ਸਾਲ ਬਹੁਤ ਵਧੀਆ ਚੜ੍ਹਿਆ ਹੈ, ਉਸਦੀਆਂ ਇਕ ਤੋਂ ਬਾਅਦ ਇਕ ਫ਼ਿਲਮਾਂ ਹਿੱਟ ਹੋ ਰਹੀਆਂ ਹਨ। ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਦੀ ਰਿਲੀਜ਼ ‘ਚ ਸਿਰਫ ਕੁਝ ਦਿਨ ਬਾਕੀ ਹੈ। ਰਾਜਕੁਮਾਰ ਹਿਰਾਨੀ ਦੀ ਦਿਲ ਨੂੰ ਛੂਹ ਲੈਣ ਵਾਲੀ ਫਿਲਮ ‘ਡੰਕੀ’ ਦੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਲਈ ਫਿਲਮ ‘ਡੰਕੀ ਡਰਾਪ 6’ ਦਾ ਨਵਾਂ ਗੀਤ ‘ਬੰਦਾ’ ਰਿਲੀਜ਼ ਕੀਤਾ ਹੈ।

ਇਸ ਦੌਰਾਨ ਹੁਣ ਸ਼ਾਹਰੁਖ ਖਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਗਾਇਕ ਦਿਲਜੀਤ ਸਿੰਘ ਦੋਸਾਂਝ ਦੀ ਤਾਰੀਫ ਕੀਤੀ ਹੈ। ਫਿਲਮ ‘ਡੰਕੀ’ ਦਾ ਗੀਤ ‘ਬੰਦਾ’ ਬਹੁਤ ਹੀ ਮਜ਼ੇਦਾਰ ਟਰੈਕ ਹੈ, ਜਿਸਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਫਿਲਮ ‘ਚ ਸ਼ਾਹਰੁਖ ਖਾਨ ਦੇ ਕਿਰਦਾਰ ਹਾਰਡੀ ਨੂੰ ਪੇਸ਼ ਕਰਦਾ ਹੈ।

ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਕੁਮਾਰ ਨੇ ਲਿਖੇ ਹਨ ਅਤੇ ਸੰਗੀਤ ਪ੍ਰੀਤਮ ਨੇ ਦਿੱਤਾ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਦਾ ਗੀਤ ‘ਬੰਦਾ’ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸ਼ਾਹਰੁਖ ਖਾਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਹਾਰਡੀ ਨੂੰ ਸਾਰਿਆਂ ਦੇ ਪਿਆਰ ਲਈ ਇਨਸਾਨ ਬਣਾਉਣ ਲਈ ਤੁਹਾਡਾ ਅਤੇ ਪਿਆਰੇ ਭਾਜੀ ਦਾ ਧੰਨਵਾਦ। ਗੀਤ ਦਾ ਵੀਡੀਓ ਦਿਖਾਉਂਦਾ ਹੈ ਕਿ ਕਿਵੇਂ ਸ਼ਾਹਰੁਖ ਅਤੇ ਤਾਪਸੀ ਆਪਣੇ ਲੰਡਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਮੁਸ਼ਕਲ ਨਾਲ ਲੜਦੇ ਹਨ।

ਦਿਲਜੀਤ ਦੋਸਾਂਝ ਨੇ ਆਪਣੇ ਐਕਸ ਅਕਾਊਂਟ ‘ਤੇ ਲਿਖਿਆ, ‘One and only king @iamsrk dunki first day first show oy।’ ਇਸ ‘ਤੇ ਸ਼ਾਹਰੁਖ ਖਾਨ ਨੇ ਗਾਇਕ ਦੀ ਤਾਰੀਫ ਕਰਦੇ ਹੋਏ ਜਵਾਬ ਦਿੱਤਾ, ‘ਪਾਜੀ ਦਿਲਜੀਤ ਦੋਸਾਂਝ, ਤੁਸੀਂ ਬਹੁਤ ਚੰਗੇ ਹੋ, ਤੁਸੀਂ ਹਮੇਸ਼ਾ ਮੇਰੇ ਪ੍ਰਤੀ ਬਹੁਤ ਪਿਆਰ ਦਿਖਾਇਆ ਹੈ। ਤੇਰਾ ਸੁਭਾਅ ਹੈ ਫੁਲ ਪੰਜਾਬੀ ਦਾ… ਜੇ ਅਸੀਂ ਤੇਰੇ ਤੋਂ ਦਿਲ ਮੰਗੀਏ, ਤੁਸੀਂ ਜਾਨ ਲੈ ਕੇ ਹਾਜ਼ਰ ਹੋ ਜਾਂਦੇ ਹੋ!!! ਵੱਡੀ ਸਾਰੀ ਜੱਫੀ!’